ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ Security ਅਤੇ ਸੇਵਾਦਾਰਾਂ ਨੇ ਕੀਤਾ ਬਚਾਅ
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਦੇਣ ਤੋਂ ਬਾਅਦ ‘ਚ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਅੱਜ ਕੀਤੀ ਗਈ ਫਾਇਰਿੰਗ। ਗੋਲੀ ਮਾਰਨ ਦੀ ਕੋਸ਼ਿਸ਼ ਨਾਰਾਇਣ ਸਿੰਘ ਚੌੜਾ ਨਾਮੀ ਵਿਅਕਤੀ ਦੀ ਹੈ ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਕਈ ਅਜਿਹੇ ਜੁਰਮਾਂ ਲਈ ਪੁਲਿਸ ਦੀ ਹਿਰਾਸਤ ਵਿੱਚ ਰਹਿ ਚੁੱਕਾ ਹੈ।
ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਬਚਾਅ ਹੋ ਗਿਆ ਹੈ ਕਿਉਂਕਿ ਜਦੋਂ ਉਹ ਵਿਅਕਤੀ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸੇਵਾਦਾਰ ਨੇ ਮੌਕੇ ਤੇ ਉਸਦਾ ਹੱਥ ਫੜ੍ਹ ਕੇ ਉਸਨੂੰ ਰੋਕ ਲਿਆ।ਜਿਸ ਨਾਲ ਸੁਖਬੀਰ ਬਾਦਲ ਅਤੇ ਸੰਗੀ ਸਾਥੀਆਂ ਸਭ ਦਾ ਬਚਾਅ ਹੋਗਿਆ।
ਹਾਲਾਂਕਿ, ਇੰਨੇ ਵੱਡੇ ਜਾਨਲੇਵਾ ਹਮਲੇ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਚੜ੍ਹਦੀ ਕਲਾ ਵਿੱਚ ਹਨ ਅਤੇ ਉਹਨਾਂ ਨੇ ਦੁਬਾਰਾ ਫਿਰ ਆਪਣੀ ਸੇਵਾ ਦਾ ਕਾਰਜਕਾਲ ਸ਼ੁਰੂ ਕਰ ਦਿੱਤਾ ਹੈ।
ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼
Leave a Comment
Leave a Comment