Rishab Pant : ਪੰਤ ਨੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੀਆਂ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਮੈਗਾ ਨਿਲਾਮੀ ਤੋਂ ਪਹਿਲਾਂ ਆਪਣੀ ਰਿਟੇਂਸ਼ਨ ਫੀਸ ਨੂੰ ਲੈ ਕੇ ਮਤਭੇਦ ਕਾਰਨ ਦਿੱਲੀ ਕੈਪੀਟਲਜ਼ ਟੀਮ ਛੱਡ ਦਿੱਤੀ ਸੀ।
IPL 2025 Mega Auction : ਦਿੱਲੀ ਕੈਪੀਟਲਸ ਦੇ ਸਾਬਕਾ ਕਪਤਾਨ ਰਿਸ਼ਬ ਪੰਤ ਨੂੰ IPL 2025 ਲਈ ਬਰਕਰਾਰ ਨਹੀਂ ਰੱਖਿਆ ਗਿਆ ਹੈ। ਸੰਭਵ ਹੈ ਕਿ ਦਿੱਲੀ ਮੈਗਾ ਨਿਲਾਮੀ ‘ਚ ਉਸ ‘ਤੇ ਫਿਰ ਤੋਂ ਬੋਲੀ ਲਗਾ ਸਕਦੀ ਹੈ। ਪੰਤ ਨੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੀਆਂ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਮੈਗਾ ਨਿਲਾਮੀ ਤੋਂ ਪਹਿਲਾਂ ਆਪਣੀ ਰਿਟੇਂਸ਼ਨ ਫੀਸ ਨੂੰ ਲੈ ਕੇ ਮਤਭੇਦ ਕਾਰਨ ਦਿੱਲੀ ਕੈਪੀਟਲਜ਼ ਟੀਮ ਛੱਡ ਦਿੱਤੀ ਸੀ।
ਸੁਨੀਲ ਗਾਵਸਕਰ ਨੇ ਸਟਾਰ ਸਪੋਰਟਸ ਨੂੰ ਕਿਹਾ, ”ਨਿਲਾਮੀ ਦੇ ਸਮੀਕਰਨ ਵੱਖ-ਵੱਖ ਹਨ। ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਵੇਗਾ। ਪਰ ਮੇਰਾ ਮੰਨਣਾ ਹੈ ਕਿ ਦਿੱਲੀ ਦੀ ਟੀਮ ਰਿਸ਼ਬ ਪੰਤ ਨੂੰ ਫਿਰ ਤੋਂ ਖਰੀਦਣਾ ਚਾਹੇਗੀ। ਕਈ ਵਾਰ, ਰਿਟੇਨਮੈਂਟ ਦੇ ਸਮੇਂ, ਫ੍ਰੈਂਚਾਇਜ਼ੀ ਅਤੇ ਖਿਡਾਰੀ ਵਿਚਕਾਰ ਫੀਸ ਨੂੰ ਲੈ ਕੇ ਬਹਿਸ ਹੁੰਦੀ ਹੈ। ਸੰਭਵ ਹੈ ਕਿ ਉੱਥੇ ਕੁਝ ਮਤਭੇਦ ਹੋ ਸਕਦੇ ਹਨ।” ਪੰਤ ਨੇ ਵੀ ਇਹ ਵੀਡੀਓ ਦੇਖਿਆ ਅਤੇ ਇਸ ‘ਤੇ ਜਵਾਬ ਦਿੱਤਾ।
ਸਟਾਰ ਸਪੋਰਟਸ ਨੂੰ ਜਵਾਬ ਦਿੰਦੇ ਹੋਏ ਪੰਤ ਨੇ ਟਵਿੱਟਰ ‘ਤੇ ਲਿਖਿਆ, ”ਮੇਰਾ ਰਿਟੈਂਸ਼ਨ ਪੈਸੇ ਬਾਰੇ ਨਹੀਂ ਸੀ। ਇਹ ਮੈਂ ਯਕੀਨ ਨਾਲ ਕਹਿ ਸਕਦਾ ਹਾਂ।” ਦੱਸ ਦੇਈਏ ਕਿ ਗਾਵਸਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਦੀ ਟੀਮ ਪੰਤ ਨੂੰ ਫਿਰ ਤੋਂ ਖਰੀਦੇਗੀ। ਉਸ ਨੇ ਇਹ ਵੀ ਕਿਹਾ ਸੀ ਕਿ ਸ਼ਾਇਦ ਪੰਤ ਨੇ ਫੀਸ ਨੂੰ ਲੈ ਕੇ ਫਰੈਂਚਾਇਜ਼ੀ ਨਾਲ ਮਤਭੇਦ ਕਾਰਨ ਟੀਮ ਛੱਡ ਦਿੱਤੀ ਹੈ।
ਪੰਤ ਪਿਛਲੇ ਸਾਲ ਕਾਰ ਹਾਦਸੇ ਤੋਂ ਬਾਅਦ ਵਾਪਸ ਪਰਤਿਆ ਸੀ ਅਤੇ ਦਿੱਲੀ ਕੈਪੀਟਲਸ ਦੀ ਕਪਤਾਨੀ ਕੀਤੀ ਸੀ। ਉਹ ਉਨ੍ਹਾਂ ਵੱਡੇ ਖਿਡਾਰੀਆਂ ‘ਚੋਂ ਇਕ ਹੈ, ਜਿਨ੍ਹਾਂ ਨੂੰ ਟੀਮ ਨੇ ਬਰਕਰਾਰ ਨਹੀਂ ਰੱਖਿਆ ਹੈ। ਪੰਤ 24 ਅਤੇ 25 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਹੋਣ ਵਾਲੀ ਨਿਲਾਮੀ ਵਿੱਚ ਫੋਕਸ ਵਿੱਚ ਹੋਣਗੇ। ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਉਸ ਨੂੰ ਆਪਣੀ ਟੀਮ ‘ਚ ਸ਼ਾਮਲ ਕਰਨ ‘ਤੇ ਜ਼ੋਰ ਦੇਵੇਗੀ।