By using this site, you agree to the Privacy Policy and Terms of Use.
Accept
Wednesday, Sep 9, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Wednesday, Sep 9, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > International > ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ ?
InternationalPoliticsPunjab newsRecent Post

ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ ?

NewsAdmin
Last updated: May 2, 2026 11:27 am
NewsAdmin
Share
4 Min Read
SHARE

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰੂਸ-ਯੂਕ੍ਰੇਨ ਯੁੱਧ ਤੇ ਮੱਧ ਪੂਰਬ ਦੀ ਲੜਾਈ ਨੂੰ ਖਤਮ ਹੋਣ ਦੀ ਉਮੀਦ ਵਧ ਗਈ ਹੈ। ਇਕ ਵਾਰ ਫਿਰ ਸਵਾਲ ਉੱਠ ਰਹੇ ਹਨ ਕਿ ਕੀ ਟਰੰਪ ਰੂਸ ਤੇ ਯੂਕ੍ਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਕੇ ਇਹ ਉਪਲੱਬਧੀ ਹਾਸਲ ਕਰ ਸਕਦੇ ਹਨ। ਕਿਉਂਕਿ ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਹੁਣ ਜੰਗ ਨਹੀਂ ਹੋਣ ਦੇਣਗੇ। ਉੱਥੇ, ਹਾਲ ਹੀ ’ਚ ਪੋਲੈਂਡ ਅਤੇ ਯੂਕ੍ਰੇਨ ਦਾ ਦੌਰਾ ਕਰਨ ਵਾਲੇ ਮੋਦੀ ਨੇ ਸ਼ਾਂਤੀ ਬਣਾਏ ਰੱਖਣ ਦੀ ਪੁਰਜ਼ੋਰ ਵਕਾਲਤ ਕੀਤੀ ਸੀ।

ਟਰੰਪ ਨੇ ਆਉਂਦਿਆਂ ਹੀ ਕਿਹਾ : ਅਮਰੀਕਾ ਨੂੰ ਨਹੀਂ ਲੜਨਾ ਪਵੇਗਾ ਯੁੱਧ ?
ਦਿੱਲੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜੀਵ ਰੰਜਨ ਗਿਰੀ ਦਾ ਕਹਿਣਾ ਹੈ ਕਿ ਟਰੰਪ ਦੇ ਜਿੱਤਣ ਤੋਂ ਬਾਅਦ ਹੀ ਕਿਹਾ ਕਿ ਹੁਣ ਅਮਰੀਕਾ ਨੂੰ ਕੋਈ ਜੰਗ ਨਹੀਂ ਲੜਨੀ ਪਵੇਗੀ। ਹਾਲਾਂਕਿ, ਉਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਮਜ਼ਬੂਤ ​​ਕਰਨ ਦੀ ਗੱਲ ਜ਼ਰੂਰ ਕੀਤੀ। ਜਿੱਤ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਯੁੱਧ ਨੂੰ ਰੋਕਣ ਜਾ ਰਿਹਾ ਹਾਂ। ਹੁਣ ਯੁੱਧ ਨਹੀਂ ਹੋਣ ਦਿੱਤਾ ਜਾਵੇਗਾ। ਆਪਣੇ ਪਿਛਲੇ ਕਾਰਜਕਾਲ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 4 ਸਾਲਾਂ ’ਚ ਕੋਈ ਜੰਗ ਨਹੀਂ ਲੜੀ। ਹਾਲਾਂਕਿ ਉਸ ਹਮਲੇ ਦੌਰਾਨ ਇਸਲਾਮਿਕ ਸਟੇਟ ਨੂੰ ਹਰਾਇਆ ਸੀ।

ਕੀ ਅਸਲ ’ਚ ਇਕ ਦਿਨ ’ਚ ਖ਼ਤਮ ਕਰਵਾ ਸਕਦੇ ਹਨ ਜੰਗ ?
ਟਰੰਪ ਦੀ ਵ੍ਹਾਈਟ ਹਾਊਸ ’ਚ ਵਾਪਸੀ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਉਹ ਰੂਸ-ਯੂਕ੍ਰੇਨ ਜੰਗ ਨੂੰ ‘ਇਕ ਦਿਨ’ ’ਚ ਖ਼ਤਮ ਕਰਵਾ ਸਕਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਨੂੰ ਕਿਵੇਂ ਖਤਮ ਕਰਨਗੇ ਤਾਂ ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਸਮਝੌਤਾ ਕਰਵਾਉਣ ਦੀ ਗੱਲ ਕਹੀ। ਹਾਲਾਂਕਿ, ਕਿਸੇ ਯੋਜਨਾ ਦਾ ਉਨ੍ਹਾਂ ਨੇ ਖੁਲਾਸਾ ਨਹੀਂ ਕੀਤਾ।

ਇਨ੍ਹਾਂ ਤਰੀਕਿਆਂ ਨਾਲ ਖ਼ਤਮ ਕਰਵਾ ਸਕਦੇ ਹਨ ਯੁੱਧ ?
ਡਾ. ਰਾਜੀਵ ਰੰਜਨ ਗਿਰੀ ਨੇ ਕਿਹਾ ਕਿ ਟਰੰਪ ਯੂਕ੍ਰੇਨ ਨੂੰ ਮਿਲਣ ਵਾਲੀ ਮਦਦ ’ਚ ਕਟੌਤੀ ਕਰ ਸਕਦੇ ਹਨ। ਇਸ ਨਾਲ ਉਹ ਯੂਕ੍ਰੇਨ ਨੂੰ ਦਿੱਤੇ ਜਾਣ ਵਾਲੇ ਹਥਿਆਰਥਾਂ ਦੀ ਸਪਲਾਈ ਵੀ ਰੋਕ ਸਕਦੇ ਹਨ। ਉਹ ਚੋਣ ਪ੍ਰਚਾਰ ਦੌਰਾਨ ਯੂਕ੍ਰੇਨ ਨੂੰ ਮਿਲਟਰੀ-ਆਰਥਿਕ ਸਹਾਇਤਾ ਦੀ ਆਲੋਚਨਾ ਕਰਦੇ ਰਹੇ ਹਨ। ਪਹਿਲਾਂ ਵੀ ਟਰੰਪ ਜ਼ੇਲੇਂਸਕੀ ਨੂੰ ਸ਼ਾਨਦਾਰ ‘ਸੇਲਜ਼ਮੈਨ’ ਦੱਸ ਚੁੱਕੇ ਹਨ। ਇਸ ਦੇ ਨਾਲ ਹੀ ਮੋਦੀ ਨੇ ਜ਼ੇਲੇਂਸਕੀ ਨੂੰ ਸ਼ਾਨਦਾਰ ਨੇਤਾ ਵੀ ਦੱਸਿਆ ਹੈ। ਜ਼ੇਲੇਂਸਕੀ ਖੁਦ ਮੋਦੀ ਨੂੰ ਕਈ ਵਾਰ ਜੰਗ ਰੋਕਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਨੂੰ ਮੋਦੀ ’ਤੇ ਬਹੁਤ ਭਰੋਸਾ ਹੈ।

ਰੂਸ ਨਾਲ ਦੋਸਤੀ ਵੀ ਆ ਸਕਦੀ ਹੈ ਕੰਮ ?
ਰਾਜੀਵ ਰੰਜਨ ਦਾ ਕਹਿਣਾ ਹੈ ਕਿ ਟਰੰਪ ਤੇ ਮੋਦੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਦੋਸਤ ਹਨ। ਅਜਿਹੇ ’ਚ ਦੋਵੇਂ ਜੰਗ ਖ਼ਤਮ ਕਰਨ ਲਈ ਪੁਤਿਨ ’ਤੇ ਦਬਾਅ ਬਣਾ ਸਕਦੇ ਹਨ। ਟਰੰਪ ਦੇ 2 ਸਾਬਕਾ ਰਾਸ਼ਟਰੀ ਸੁਰੱਖਿਆ ਮੁਖੀਆਂ ਨੇ ਮਈ ’ਚ ਲਿਖੇ ਇੱਕ ਖੋਜ ਪੱਤਰ ’ਚ ਸੁਝਾਅ ਦਿੱਤਾ ਸੀ ਕਿ ਅਮਰੀਕਾ ਨੂੰ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖਣੀ ਚਾਹੀਦੀ ਹੈ। ਇਹ ਸ਼ਰਤ ਇਹ ਵੀ ਰੱਖੀ ਜਾਵੇ ਕਿ ਉਹ ਰੂਸ ਨਾਲ ਵੀ ਸ਼ਾਂਤੀ ਵਾਰਤਾ ਕਰੇ।

ਯੂਕ੍ਰੇਨ ਵਾਂਗ ਕੀ ਇਜ਼ਰਾਈਲ-ਈਰਾਨ ਯੁੱਧ ਵੀ ਖ਼ਤਮ ਹੋਵੇਗਾ ?ਯੂਕ੍ਰੇਨ ਵਾਂਗ, ਟਰੰਪ ਨੇ ਮੱਧ ਪੂਰਬ ’ਚ ਸ਼ਾਂਤੀ ਲਿਆਉਣ ਦਾ ਵਾਅਦਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਜ਼ਰਾਈਲ, ਗਾਜ਼ਾ ’ਚ ਹਮਾਸ ਤੇ ਲੈਬਨਾਨ ’ਚ ਇਜ਼ਰਾਈਲ-ਹਿਜ਼ਬੁੱਲਾ ਵਿਚਾਲੇ ਟਕਰਾਅ ਨੂੰ ਖ਼ਤਮ ਕਰ ਸਕਦਾ ਹੈ। ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਉਹ ਜੋ ਬਿਡੇਨ ਦੀ ਬਜਾਏ ਸੱਤਾ ’ਚ ਹੁੰਦੇ ਤਾਂ ਹਮਾਸ ਇਜ਼ਰਾਈਲ ’ਤੇ ਹਮਲਾ ਨਾ ਕਰਦਾ। ਹਾਲਾਂਕਿ ਈਰਾਨ ਦੇ ਮਾਮਲੇ ’ਚ ਟਰੰਪ ਆਪਣੀ ਪੁਰਾਣੀ ਨੀਤੀ ’ਤੇ ਵਾਪਸ ਜਾਣਾ ਚਾਹੁਣਗੇ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਤੋੜ ਦਿੱਤਾ ਸੀ ਤੇ ਉਸ ’ਤੇ ਪਾਬੰਦੀਆਂ ਵਧਾ ਦਿੱਤੀਆਂ ਸਨ। Liman Dexeris

You Might Also Like

ਗੜ੍ਹਸ਼ੰਕਰ ਨੰਗਲ ਰੋਡ ’ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ

ਫਰੀਦਕੋਟ ਦੀ ਜੋੜੀਆ ਨਹਿਰ ਉੱਪਰ ਬਣ ਰਹੇ ਨਵੇਂ ਪੁਲ ’ਤੇ ਵਾਪਰਿਆ ਤੜਕਸਾਰ ਹਾਦਸਾ

ਸਰਕਾਰ ਵੱਲੋਂ 97 ਸਕੂਲ ਬੰਦ ਕਰਨ ਦਾ ਫੈਸਲਾ, ਹੋਰ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ…

ਡੇਰਾ ਬਾਬਾ ਨਾਨਕ ਵਾਸੀਆਂ ਵੱਲੋਂ ਪੁਲਿਸ ਥਾਣੇ ਦਾ ਘਿਰਾਓ ਵਾਪਰ ਰਹੀਆਂ ਕਤਲ-ਏ-ਆਮ ਘਟਨਾਵਾਂ ਕਾਰਨ ਕੀਤਾ ਗਿਆ ਇਕੱਠ

ਬਾਲੀਵੁੱਡ ਦੇ ਬਾਦਸ਼ਾਹ SHAH RUKH KHAN ਨੂੰ ਪਿੱਛੇ ਛੱਡ UK ਦੀ Top Asian Leading Celebrity ‘ਚ Diljit Dosanjh ਨੇ ਹਾਸਿਲ ਕੀਤਾ ਪਹਿਲਾ ਨੰਬਰ

Share This Article
Facebook Twitter Copy Link Print
Share
Previous Article AR Rahman Divorce : ਸੰਗੀਤਕਾਰ ਏ ਆਰ ਰਹਿਮਾਨ ਤੋਂ ਵੱਖ ਹੋ ਰਹੀ ਹੈ ਪਤਨੀ ਸਾਇਰਾ ਬਾਨੋ, ਵਿਆਹ ਦੇ 29 ਸਾਲ ਬਾਅਦ ਹੋਵੇਗਾ ਤਲਾਕ
Next Article IPL 2025 Mega Auction : ਰਿਸ਼ਬ ਪੰਤ ਦਾ ਸੁਨੀਲ ਗਾਵਸਕਰ ਨੂੰ ਕਰਾਰ ਜਵਾਬ, ਕਿਹਾ-ਮੇਰਾ ਰਿਟੇਂਸ਼ਨ ਪੈਸਿਆਂ ਲਈ…
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Atrakcyjne bonusy i strategie gry z nvcasino dla każdego gracza online
Uncategorized
September 9, 2026
Vibrant gaming and secure payouts await with the-hellspin.com platform today
Uncategorized
September 9, 2026
Figyelmes csibész és a végtelen út https://chickensroads1.com, ahol minden sáv új kihívás jelent
Uncategorized
September 9, 2026
Genuine_enjoyment_awaits_with_https_the-kingdomcasinos_uk_and_thrilling_game_sel
Post
September 9, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?