ਰੋਪੜ ਦੇ ਨੌਜਵਾਨ ਤੇਗਬੀਰ ਸਿੰਘ ਨੇ ਸਿਰਫ਼ 6 ਸਾਲ 9 ਮਹੀਨੇ ਦੀ ਉਮਰ ’ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ (5642 ਮੀਟਰ) ਨੂੰ ਸਰ ਕਰਕੇ ਇੱਕ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। 20 ਜੂਨ ਤੋਂ ਚੜ੍ਹਾਈ ਸ਼ੁਰੂ ਕਰਕੇ, ਤੇਗਬੀਰ ਨੇ 28 ਜੂਨ 2025 ਨੂੰ ਸਵੇਰੇ 7:56 ਵਜੇ ਚੋਟੀ ਤੱਕ ਪਹੁੰਚਣ ‘ਚ ਕਾਮਯਾਬੀ ਹਾਸਿਲ ਕੀਤੀ ਹੈ।
ਦੱਸ ਦਈਏ ਕਿ ਇਸ ਚੁਣੌਤੀਆਂ ਭਰਿਆ ਟ੍ਰੈਕ ਦੌਰਾਨ ਘੱਟ ਆਕਸੀਜਨ, -20°C ਤਾਪਮਾਨ, ਭਾਰੀ ਬੂਟ, ਕਰੈਂਪੌਨ, ਆਕਸੀਜਨ ਸਪੋਰਟ ਵਰਤ ਕੇ, ਦੋ ਵਾਰ ਖ਼ਰਾਬ ਮੌਸਮ ਕਾਰਨ ਰੁੱਕ ਕੇ , ਪਿਤਾ ਤੇ ਦੋ ਰੂਸੀ ਗਾਈਡ ਨਾਲ ਰਾਤ 1 ਵਜੇ ਆਖ਼ਰੀ ਚੜ੍ਹਾਈ ਦੀ ਸ਼ੁਰੂਆਤ ਕੀਤੀ ਸੀ। ਇਸ ਸਫ਼ਲਤਾ ਤੋਂ ਬਾਅਦ ਸੰਸਥਾ RUSSIA ਨੇ ਤੇਗਬੀਰ ਨੂੰ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ (ਕਬਾਰਡੀਨੋ-ਬਲਕਾਰੀਅਨ ਰਿਪਬਲਿਕ, ਰੂਸ) ਦੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਤੇਗਬੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ (ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਸ਼ਾਮਲ ਹੈ। ਉਹ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ (ਨੇਪਾਲ) ਤੱਕ ਵੀ ਜਾ ਚੁੱਕਾ ਹੈ ।

