ਜਾਣਕਾਰੀ ਅਨੁਸਾਰ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਬਿਹਾਰ ਦੇ ਮਧੂਬਨੀ ਤੋਂ ਦਿੱਲੀ ਵੱਲ ਜਾ ਰਹੀ ਇੱਕ ਡਬਲ-ਡੈਕਰ ਬੱਸ ਸੈਫ਼ਈ ਨੇੜੇ ਡਰਾਈਵਰ ਵੱਲੋਂ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਹੇਠਾਂ ਖੱਡ ‘ਚ ਡਿੱਗ ਪਈ। ਇਸ ਹਾਦਸੇ ‘ਚ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ 50 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਇਟਾਵਾ ਸਥਿਤ ਮੈਡੀਕਲ ਯੂਨੀਵਰਸਿਟੀ ਲਿਜਾਇਆ ਗਿਆ, ਜਿਥੇ ਦੋ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਹੋਰਾਂ ਦਾ ਇਲਾਜ ਜਾਰੀ ਹੈ। ਸੂਚਨਾ ਮਿਲਦੇ ਹੀ ਯੂ.ਪੀ.ਡੀ.ਏ. ਟੀਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਗਰਾ-ਲਖਨਊ ਐਕਸਪ੍ਰੈਸ ਵੇਅ ’ਤੇ ਡਬਲ-ਡੈਕਰ ਬੱਸ ਹੋਈ ਹਾਦਸਾਗ੍ਰਸਤ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
