ਅੱਜ ਕਰੀਬ 9:30 ਵਜੇ ਸਵੇਰੇ ਇੱਕ 24 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫਤੋਵਾਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਵਿੱਤਰ ਕਾਲੀ ਵੇਈਂ ਉੱਤੇ ਬਣੇ ਪੁੱਲ ਤੋਂ ਛਲਾਂਗ ਮਾਰ ਦਿੱਤੀ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਤਾਏ ਦੇ ਲੜਕੇ ਨੂੰ ਫ਼ੋਨ ਕਰਕੇ ਛਲਾਂਗ ਲਗਾਉਣ ਬਾਰੇ ਸੂਚਿਤ ਕੀਤਾ। ਜਿਸ ਉਪਰੰਤ ਨੌਜਵਾਨ ਨੇ ਪੁਲ ਦੇ ਉੱਪਰ ਆਪਣਾ ਮੋਟਰ ਸਾਈਕਲ ਖੜਾ ਕਰਕੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ। ਸੂਚਨਾ ਮਿਲਣ ਉਪਰੰਤ ਸਥਾਨਕ ਪੁਲਿਸ ਮੌਕੇ ’ਤੇ ਪੁੱਜੀ। ਛਲਾਂਗ ਲਗਾਉਣ ਵਾਲੇ ਨੌਜਵਾਨ ਦੇ ਤਾਏ ਦੇ ਲੜਕੇ ਜਰਮਨ ਸਿੰਘ ਨੇ ਦੱਸਿਆ ਹੈ ਕਿ ਗੁਰਪ੍ਰੀਤ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ।

