ਅਪ੍ਰੈਲ ਮਹੀਨੇ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅਤਿਵਾਦੀ ਹਮਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲਦਿਆਂ ਤਣਾਅ ਵਜੋਂ 22 ਅਪ੍ਰੈਲ ਨੂੰ ਹੋਏ ਇਸ ਹਮਲੇ ਦੇ ਤੁਰੰਤ ਬਾਅਦ ਭਾਰਤ ਨੇ ਵੱਡਾ ਫੈਸਲਾ ਲੈਂਦੇ ਹੋਏ ਦਹਾਕਿਆਂ ਪੁਰਾਣੇ ਸਿੰਧੂ ਜਲ ਸਮਝੌਤੇ ਨੂੰ ਰੋਕ ਦਿੱਤਾ, ਜਿਸ ਕਾਰਨ ਪਾਕਿਸਤਾਨ ਵਿੱਚ ਇੱਕ ਚਿੰਤਾ ਦੀ ਲਹਿਰ ਛਿੜੀ ਹੋਈ ਹੈ। ਦੱਸ ਦਈਏ ਕਿ ਹੁਣ ਸਿੰਧੂ ਜਲ ਸੰਧੀ ਰੋਕੇ ਜਾਣ ਦੇ ਬਾਅਦ ਪਾਕਿਸਤਾਨ ਭਾਰਤ ਨੂੰ ਚਾਰ ਵਾਰ ਪੱਤਰ ਲਿਖਿਆ ਹੈ ਅਤੇ ਭਾਰਤ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ।

