ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ’ਤੇ ਲੱਗੇ ਕਰੋੜਾਂ ਦੇ ਘਪਲੇ ਦੇ ਇਲਜ਼ਾਮ
ਜਾਣਕਾਰੀ ਅਨੁਸਾਰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਜੋ ਧਰਨਾ ਲੱਗਾ ਸੀ ਉਸਦੇ ਚੱਲਦਿਆਂ SKM ਗ਼ੈਰ-ਸਿਆਸੀ ’ਚ ਬਗ਼ਾਵਤ ਦਾ ਮਾਹੌਲ ਬਣ ਚੁੱਕਾ ਹੈ। ਦੱਸ ਦਈਏ ਕਿ ਕੋਟਬੁੱਢਾ ਵੱਲੋਂ ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ’ਤੇ ਕਰੋੜਾਂ ਦੇ ਘਪਲੇ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਵਿੱਚ ਜਗਜੀਤ ਡੱਲੇਵਾਲ, ਕਾਕਾ ਕੋਟੜਾ ਤੇ ਅਭਿਮਨਿਊ ਕੋਹਾੜ ਦੇ ਨਾਮ ਸ਼ਾਮਲ ਕੀਤੇ ਗਏ ਹਨ। ਨਾਲ ਹੀ ਉਹਨਾਂ ਉੱਪਰ ਮੋਰਚੇ ਦਾ ਘਾਣ ਕਰਨ ਦਾ ਇਲਜ਼ਾਮ ਲੱਗਾ ਹੈ।
ਦੱਸ ਦਈਏ ਕਿ ਇਸਦੇ ਚੱਲਦਿਆਂ ਜਦ ਅਭਿਮਨਿਊ ਕੋਹਾੜ ਨਾਲ ਫ਼ੋਨ ’ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇੱਕਲੇ ਇਲਜ਼ਾਮ ਨਾਲ ਕੁੱਝ ਨਹੀਂ ਹੁੰਦਾ ਸਾਡੇ ਸਾਹਮਣੇ ਸਬੂਤ ਪੇਸ਼ ਕੀਤੇ ਜਾਣ ਅਤੇ ਇਸ ਉੱਤੇ ਮੀਟਿੰਗ ਵੀ ਬੁਲਾਈ ਜਾ ਸਕਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਾਡੇ ਸਾਹਮਣੇ ਸਬੂਤ ਨਹੀਂ ਪੇਸ਼ ਕਰਨੇ ਤਾਂ ਮੀਡੀਆ ਸਾਹਮਣੇ ਸਬੂਤ ਪੇਸ਼ ਕਰ ਦਿੱਤੇ ਜਾਣ। ਉਹਨਾਂ ਕਿਹਾ ਕਿ ਬਿਨ੍ਹਾਂ ਸਬੂਤਾਂ ਤੋਂ ਕਿਸੇ ‘ਤੇ ਇਲਜ਼ਾਮ ਲਗਾਉਣ ਦਾ ਕੋਈ ਮਤਲਬ ਨਹੀਂ ਹੈ।

