ਪਹਿਲਗਾਮ ਹਮਲੇ ਦੇ ਚੱਲਦਿਆਂ ਸ਼ਾਮਿਲ ਸ਼ੱਕੀ ਸਥਾਨਕ ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੌਰਾਨ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਦੇ ਤ੍ਰਾਲ ਦੇ ਗੋਰੀ ਇਲਾਕੇ ‘ਚ ਇੱਕ ਅੱਤਵਾਦੀ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਹੈ ਅਤੇ ਇੱਕ ਹੋਰ ਸ਼ੱਕੀ ਅੱਤਵਾਦੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ। ਮਿਲੀ ਸੂਚਨਾ ਤੋਂ ਪਤਾ ਲਗਾਇਆ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਘਰ ਵਿੱਚ ਕੁੱਝ ਸ਼ੱਕੀ ਵਸਤੂਆਂ ਪਾਈਆਂ ਸਨ ਜਿਸ ਤੋਂ ਬਾਅਦ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਸੁਰੱਖਿਆ ਬਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੱਛੇ ਹਟ ਗਏ। ਇਸ ਤੋਂ ਕੁੱਝ ਦੇਰ ਬਾਅਦ ਇੱਕ ਸ਼ਕਤੀਸ਼ਾਲੀ ਧਮਾਕੇ ਨਾਲ ਘਰ ਨੂੰ ਵੱਡਾ ਨੁਕਸਾਨ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਅੱਤਵਾਦੀ ਆਦਿਲ ਦਾ ਸੀ ਜੋ ਪਹਿਲਗਾਮ ਹਮਲੇ ‘ਚ ਸ਼ਾਮਿਲ ਸੀ। ਇਸਦੇ ਨਾਲ ਹੀ ਦੱਖਣੀ ਕਸ਼ਮੀਰ ਦੇ ਤਰਾਲ ‘ਚ ਲਸ਼ਕਰ ਅੱਤਵਾਦੀ ਆਸਿਫ਼ ਸ਼ੇਖ ਦਾ ਘਰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ।
ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਵਿਰੁੱਧ ਜੰਗ ਜਾਰੀ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
