ਟਰੱਕ ਦੀ ਲਪੇਟ ’ਚ ਆਇਆ ਸਾਈਕਲ ਸਵਾਰ
ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਦੇ ਨਾਮਦੇਵ ਮਾਰਗ ’ਤੇ ਸ਼ਾਂਤੀ ਹਾਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਦੌਰਾਨ ਇੱਕ ਟਰੱਕ ਚਾਲਕ ਨੇ ਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਇਸ ਸਾਈਕਲ ਸਵਾਰ ਦੀ ਪਹਿਚਾਣ ਦਰਬਾਰਾ ਸਿੰਘ ਵਾਸੀ ਪਿੰਡ ਘੁੰਨਸ ਵਜੋਂ ਹੋਈ ਹੈ ਜੋ ਆਪਣੇ ਪਿੰਡ ਦੇ ਬਾਹਰਲੇ ਅੱਡੇ ਵੱਲ ਜਾ ਰਿਹਾ ਸੀ। ਘਟਨਾ ਨੂੰ ਅੰਜਾਮ ਦੇਣ ਮਗਰੋਂ ਟਰੱਕ ਚਾਲਕ ਮੌਕੇ ‘ਤੇ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਮੁਲਾਜ਼ਮ ਘਟਨਾਗ੍ਰਸਤ ਸਥਾਨ ‘ਤੇ ਪੁੱਜੀ ਹੈ ਅਤੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

