ਜਾਣਕਾਰੀ ਅਨੁਸਾਰ ਖੰਨਾ ਦੇ ਲਲਹੇੜੀ ਰੋਡ ‘ਤੇ ਬੀਤੀ ਰਾਤ ‘ਆਪ’ ਕੌਂਸਲਰ ਅਤੇ ਹੋਰ ਤਿੰਨ ਲੋਕਾਂ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਬਾਰੇ ‘ਆਪ’ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਦ ਉਹ ਆਪਣੇ ਦਫਤਰ ਵਿੱਚ ਆਪਣੇ ਦੋਸਤ ਦੁਕਾਨਦਾਰ ਐਸੋਸਿਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਨਾਲ ਬੈਠਾ ਸੀ ਤਾਂ ਅਚਾਨਕ ਕੁੱਝ ਹਮਲਾਵਰ ਉਸਦੀ ਨਾਲ ਵਾਲੀ ਦੁਕਾਨ ‘ਤੇ ਕਾਰ ਵਿੱਚ ਆਏ ਅਤੇ ਦੁਕਾਨਦਾਰ, ਸੁਨੀਲ ਕੁਮਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਜਦ ਉਹ ਦੁਕਾਨਦਾਰ ਨੂੰ ਛਡਾਉਣ ਲਈ ਗਏ ਤਾਂ ਉਹਨਾਂ ਹਮਲਾਵਰਾਂ ਨੇ ਕੌਂਸਲਰ ਸਮੇਤ ਗੁਰਮੀਤ ਸਿੰਘ ‘ਤੇ ਤਲਵਾਰਾਂ ਨਾਲ ਹਮਲਾ ਕੀਤਾ।
ਜਿਸ ਤੋਂ ਬਾਅਦ ਤਲਵਾਰ ਉਸਦੇ ਹੱਥ ਉੱਤੇ ਲੱਗੀ ਅਤੇ ਸਰਕਾਰੀ ਠੇਕੇਦਾਰ, ਸੰਜੀਵ ਦੱਤ ਅਤੇ ਦੁਕਾਨਦਾਰ ਐਸੋਸਿਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਦੇ ਸਿਰ ‘ਤੇ ਤਲਵਾਰ ਲੱਗੀ। ਜਿਸ ਤੋਂ ਬਾਅਦ ਸੰਜੀਵ ਦੱਤ ਗੰਭੀਰ ਜਖ਼ਮੀ ਦੱਸਿਆ ਜਾ ਰਿਹਾ ਹੈ, ਜਿਸਨੂੰ ਕਿ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜਖ਼ਮੀ ਲਲਹੇੜੀ ਰੋਡ ਦੇ ਵਸਨੀਕ ਹਨ।

