ਜਾਣਕਾਰੀ ਅਨੁਸਾਰ ਅੱਜ ਸੁਪਰੀਮ ਕੋਰਟ ‘ਚ ਵਕਫ਼ ਸੋਧ ਐਕਟ ’ਤੇ ਦੂਜੇ ਦਿਨ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਕਾਨੂੰਨ ਵਿਰੁੱਧ ਸੁਪਰੀਮ ਕੋਰਟ ‘ਚ 100 ਤੋਂ ਵੱਧ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਨਾਲ ਹੀ ਸੁਪਰੀਮ ਕੋਰਟ ਵੱਲੋਂ ਵਕਫ਼ ਸੋਧ ਐਕਟ ’ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਕਾਨੂੰਨ ਦੇ ਕੁੱਝ ਪ੍ਰਬੰਧਾਂ ’ਤੇ ਵੀ ਇਤਰਾਜ਼ ਉਠਾਏ ਗਏ ਹਨ। ਦੱਸ ਦਈਏ ਕਿ ਕੱਲ੍ਹ ਇਸ ਮਾਮਲੇ ਉੱਤੇ ਕੋਰਟ ਵਿੱਚ 2 ਘੰਟੇ ਸੁਣਵਾਈ ਚੱਲੀ ਸੀ ਜਿਸ ਦੌਰਾਨ ਅਦਾਲਤ ਨੇ ਅਹੁਦੇ ਤੋਂ ਬਿਨ੍ਹਾਂ ਵਕਫ਼ਾਂ ‘ਚ ਗੈਰ-ਮੁਸਲਿਮ ਮੈਂਬਰਾਂ ਨੂੰ ਸ਼ਾਮਿਲ ਕਰਨ, ਵਕਫ਼ ਜਾਇਦਾਦਾਂ ਨੂੰ ਡੀਨੋਟੀਫਾਈ ਕਰਨ ਅਤੇ ਕੁਲੈਕਟਰ ਦੁਆਰਾ ਨਿਰੀਖਣ ਦੌਰਾਨ ਜਾਇਦਾਦ ਨੂੰ ਗੈਰ-ਵਕਫ਼ ਘੋਸ਼ਿਤ ਕਰਨ ’ਤੇ ਸਵਾਲ ਉਠਾਏ ਹਨ।
ਅੱਜ ਮੁੜ ਹੋਵੇਗੀ ਸੁਪਰੀਮ ਕੋਰਟ ‘ਚ ਵਕਫ਼ ਸੋਧ ਐਕਟ ’ਤੇ ਸੁਣਵਾਈ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
