ਜਾਣਕਾਰੀ ਅਨੁਸਾਰ ਮੁੰਬਈ 26/11 ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅੱਜ ਇੱਕ ਮਲਟੀ-ਏਜੰਸੀ ਟੀਮ ਵੱਲੋਂ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ। ਦੱਸ ਦਈਏ ਕਿ ਰਾਣਾ ਵੱਲੋਂ ਭਾਰਤ ਹਵਾਲਗੀ ਤੋਂ ਬਚਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਮਰੀਕੀ ਅਦਾਲਤ ਨੂੰ ਮਨਾਉਣ ਵਿੱਚ ਉਹ ਅਸਫ਼ਲ ਰਿਹਾ। ਦੱਸ ਦਈਏ ਕਿ 64 ਸਾਲਾ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਅਤੇ ਮੁੰਬਈ ‘ਚ 26/11 ਦੇ ਅੱਤਵਾਦੀ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦਾ ਇੱਕ ਕਰੀਬੀ ਸਾਥੀ ਹੈ। ਸੂਚਨਾ ਅਨੁਸਾਰ ਤਹੱਵੁਰ ਹੁਸੈਨ ਰਾਣਾ ਨੂੰ ਤਿਹਾੜ ਜੇਲ੍ਹ ਦੇ ਉੱਚ-ਸੁਰੱਖਿਆ ਵਾਰਡ ‘ਚ ਰੱਖਿਆ ਜਾ ਸਕਦਾ ਹੈ।

