ਜੀਵਨ ਬੀਮਾ ਲੈਣ ਸਮੇਂ ਸ਼ਰਾਬ ਦੀ ਆਦਤ ਲੁਕਾਉਣ ‘ਤੇ ਕਰਨਾ ਪਵੇਗਾ ‘ਕਲੇਮ ਰਿਜੈਕਟ’ ਦਾ ਸਾਹਮਣਾ
ਜਾਣਕਾਰੀ ਅਨੁਸਾਰ LIC ਬੀਮਾ ਕਰਵਾਉਣ ਵਾਲਿਆਂ ਲਈ ਸੁਪਰੀਮ ਕੋਰਟ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਜੀਵਨ ਬੀਮਾ ਲੈਣ ਸਮੇਂ ਜੇਕਰ ਕੋਈ ਵਿਅਕਤੀ ਆਪਣੀ ਨਸ਼ੇ ਦੀ ਆਦਤ ਯਾਨੀ ਸ਼ਰਾਬ ਦੀ ਆਦਤ ਨੂੰ ਲਕਾਉਂਦਾ ਹੈ ਤਾਂ ਉਸ ਇਨਸਾਨ ਦਾ ਕਲੇਮ ਰਿਜੈਕਟ ਹੋ ਸਕਦਾ ਹੈ। ਦੱਸ ਦਈਏ ਕਿ ਇੱਕ ਹਰਿਆਣਾ ਦੇ ਸਖਸ਼ ਵੱਲੋਂ 2013 ਵਿੱਚ LIC ਬੀਮਾ ਕਰਵਾਇਆ ਗਿਆ ਸੀ ਜਿਸ ਤੋਂ ਇੱਕ ਸਾਲ ਬਾਅਦ ਉਸ ਵਿਅਕਤੀ ਦੀ ਸ਼ਰਾਬ ਦੇ ਸੇਵਨ ਵਜੋਂ ਮੌਤ ਹੋ ਗਈ ਸੀ ਇਸਦੇ ਚੱਲਦਿਆਂ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਹੈ।

