ਜਾਣਕਾਰੀ ਅਨੁਸਾਰ ਕੱਲ੍ਹ ਰਾਤ 10:30 ਦੇ ਕਰੀਬ ਕੰਮ ਤੋਂ ਘਰ ਵਾਪਸ ਆਉਣ ‘ਤੇ ਹੁਸ਼ਿਆਰਪੁਰ ਦੇ ਭਾਜਪਾ ਨੇਤਾ ਹਨੀ ਸੂਦ ਦੇ ਉੱਪਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਅਵਾਜ ਸੁਣਨ ਤੋਂ ਬਾਅਦ ਜਦ ਲੋਕਾਂ ਵੱਲੋਂ ਹਮਲਾਵਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੋਟਰਸਾਈਕਲ ਛੱਡ ਫ਼ਰਾਰ ਹੋ ਗਏ। ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਇਹਨਾਂ ਮੋਟਰਸਾਈਕਲਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ ਦੇ ਭਾਜਪਾ ਨੇਤਾ ਹਨੀ ਸੂਦ ‘ਤੇ ਹੋਈ ਗੋਲੀਬਾਰੀ

Leave a Comment Leave a Comment
