ਜਾਣਕਾਰੀ ਅਨੁਸਾਰ ਬੰਗਲੁਰੂ ਵਿਖੇ ਪੰਜਾਬੀ ਗੱਭਰੂ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦਾ ਨੈਸ਼ਨਲ ਰਿਕਾਰਡ ਤੋੜਦਿਆਂ 10.20 ਸੈਕੰਡ ‘ਚ 100 ਮੀਟਰ ਦੀ ਰੇਸ ਪੂਰੀ ਕੀਤੀ ਹੈ। ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਨੌਜਵਾਨ ਨੇ 2021 ਤੇ 2024 ਦੀ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਫੈੱਡਰੇਸ਼ਨ ਕੱਪ ’ਚ 100 ਮੀਟਰ ’ਚ ਗੋਲਡ ਮੈਡਲ ਜਿੱਤਿਆ ਸੀ। ਇਸ ਸ਼ਾਨਦਾਰ ਰਿਕਾਰਡ ‘ਤੇ ਪੰਜਾਬ ਦੇ CM ਨੇ ਜਲੰਧਰ ਦੇ ਇਸ ਨੌਜਵਾਨ ਨੂੰ ਵਧਾਈ ਦਿੱਤੀ ਹੈ।
INDIAN GRAND PRIX 1 ‘ਚ ਗੁਰਿੰਦਰਵੀਰ ਸਿੰਘ ਨੇ ਜਿੱਤਿਆ ਗੋਲਡ ਮੈਡਲ

Leave a Comment Leave a Comment
