ਜਾਣਕਰੀ ਅਨੁਸਾਰ ਕੱਲ੍ਹ ਰਾਤ ਫਗਵਾੜਾ ਸ਼ਹਿਰ ‘ਚ ਲਾਅ ਗੇਟ ਦੇ ਨੇੜੇ ਪੈਂਦੇ ਪੀ.ਜੀ. ‘ਚ ਇੱਕ ਪਰਵਾਸੀ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਪੀ.ਜੀ. ਦੇ ਮਾਲਕ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਵਿਦਿਆਰਥੀ ਲਵਲੀ ਯੂਨੀਵਰਸਿਟੀ ‘ਚ ਸਪੋਰਟਸ ਦੀ ਡਿਗਰੀ ਕਰ ਰਿਹਾ ਸੀ ਅਤੇ ਇਸ ਪੀ.ਜੀ. ‘ਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਸਨੂੰ ਮ੍ਰਿਤਕ ਦੇ ਦੋਸਤ ਦਾ ਫ਼ੋਨ ਆਇਆ ਸੀ ਕਿ ਉਹ ਫ਼ੋਨ ਨਹੀਂ ਉਠਾ ਰਿਹਾ ਜਿਸ ਵਜੋਂ ਪੀ.ਜੀ. ‘ਚ ਜਾ ਕੇ ਚੈੱਕ ਕੀਤਾ ਗਿਆ ਤਾਂ ਇਸ ਲੜਕੇ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪੀ.ਜੀ. ਮਾਲਕ ਨੇ ਮੌਕੇ ‘ਤੇ ਐਮਬੂਲੈਂਸ ਅਤੇ ਪੁਲਿਸ ਨੂੰ ਕਾਲ ਕੀਤੀ। ਦੱਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

