ਜਾਣਕਾਰੀ ਅਨੁਸਾਰ ਬਠਿੰਡਾ ਵਿਖੇ CIA ਸਟਾਫ਼ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਲਗਾਏ ਨਾਕੇ ਦੌਰਾਨ ਇੱਕ ਟਰੱਕ ‘ਚੋਂ 10 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਦੱਸ ਦਈਏ ਕਿ ਇਹ ਨਸ਼ਾ ਤਸਕਰ, ਟਰੱਕ ਚਾਲਕ ਮੱਧ ਪ੍ਰਦੇਸ਼ ਤੋਂ ਅਫ਼ੀਮ ਕਣਕ ਦੀਆਂ ਬੋਰੀਆਂ ‘ਚ ਲੁਕੋ ਕੇ ਬਠਿੰਡਾ ਵਿੱਚ ਸਪਲਾਈ ਕਰ ਲਈ ਲਿਜਾ ਰਿਹਾ ਸੀ। ਨਾਲ ਹੀ ਦੱਸ ਦਈਏ ਕਿ CIA ਸਟਾਫ਼ ਵੱਲੋਂ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

