5 ਜੂਨ 2024 ਨੂੰ ਸ਼ੁਰੂ ਹੋਈ ਸੀ ਯਾਤਰਾ
ਜਾਣਕਾਰੀ ਅਨੁਸਾਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 9 ਮਹੀਨਿਆਂ ਦੇ ਮਿਸ਼ਨ ਤੋਂ ਬਾਅਦ ਧਰਤੀ ’ਤੇ ਸੁਰੱਖਿਅਤ ਵਾਪਸ ਪੁੱਜ ਗਏ ਹਨ। ਅਸਲ ਵਿੱਚ ਇਹ ਮਿਸ਼ਨ ਸਿਰਫ਼ 7 ਦਿਨਾਂ ਦਾ ਸੀ ਪਰੰਤੂ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿੱਚ ਤਕਨੀਕੀ ਸਮੱਸਿਆਵਾਂ ਹੋਣ ਕਾਰਨ ਇਸ ਮਿਸ਼ਨ ਨੂੰ 286 ਦਿਨ ਲੱਗੇ ਹਨ। ਦੱਸ ਦਈਏ ਕਿ ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਭਾਰਤੀ ਸਮੇਂ ਦੇ ਸਵੇਰੇ 3:27 ਵਜੇ ਫਲੋਰੀਡਾ ਦੇ ਤੱਟ ਤੋਂ ਪਾਣੀ ‘ਚ ਉਤਰੇ ਸਨ। ਦੱਸ ਦਈਏ ਕਿ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ, ਜੋ ਕਿ ਸੇਵਾਮੁਕਤ ਅਮਰੀਕੀ ਨੇਵੀ ਟੈਸਟ ਪਾਇਲਟ ਵੀ ਹਨ, ਨੇ 14 ਘੰਟੇ ਦੀ ਆਪਣੀ ਵਾਪਸੀ ਦੀ ਯਾਤਰਾ ਸਪੇਸਐਕਸ ਕਰੂ ਡਰੈਗਨ ਕੈਪਸੂਲ ‘ਤੇ ਨਾਸਾ ਦੇ ਨਿੱਕ ਹੇਗ ਅਤੇ ਰੋਸਕੋਸਮੌਸ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੂਨੋਵ ਨਾਲ ਕੀਤੀ।

