ਯੂਟਿਊਬਰ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ ਮਾਸਟਰ ਮਾਇੰਡ ਦਾ ਕੀਤਾ ਐਨਕਾਊਂਟਰ
ਅੱਜ ਜਲੰਧਰ ਦੀ ਪੁਲਿਸ ਨੇ ਸਵੇਰੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਯੂਟਿਊਬਰ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ ਮਾਸਟਰ ਮਾਇੰਡ ਦਾ ਰਾਏਪੁਰ ਰਸੂਲਪੁਰ ਪੁਲੀ ਨੇੜੇ ਐਨਕਾਊਂਟਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਜਦ ਪੁਲਿਸ ਮੁਲਜ਼ਮਾਂ ਨੂੰ ਹਥਿਆਰਾਂ ਦੀ ਰਿਕਰਵਰੀ ਲਈ ਰਾਜਪੁਰ ਰਸੂਲਪੁਰ ਕੋਲ ਲੈ ਕੇ ਆਈ ਤਾਂ ਉਹਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਜ਼ਖਮੀ ਹੋ ਗਏ ਜਿਹਨਾਂ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ।

