ਇੱਕ ਵਿਅਕਤੀ ਦੀ ਰੇਲ ਗੱਡੀ ਦੀ ਚਪੇਟ ‘ਚ ਆਉਣ ਨਾਲ ਮੌਤ
ਇਹ ਘਟਨਾ ਢਿੱਲਵਾਂ ਦੀ ਰੇਲ ਲਾਈਨ ’ਤੇ ਵਾਪਰੀ ਹੈ ਜਿਸ ਦੌਰਾਨ ਇੱਕ ਵਿਅਕਤੀ ਦੇ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਦੇਹ ਨੂੰ ਕਪੂਰਥਲਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਸ ਵਿਅਕਤੀ ਦੀ ਪਹਿਚਾਣ ਨਡਾਲਾ ਵਾਸੀ ਲਖਵਿੰਦਰ ਪਾਲ ਸ਼ਰਮਾ ਪੁੱਤਰ ਪੰਡਿਤ ਕੇਵਲ ਕ੍ਰਿਸ਼ਨ ਵਜੋਂ ਹੋਈ ਹੈ।

