ਕੱਲ੍ਹ ਰਾਤ ਜਲੰਧਰ ਦੇ ਪ੍ਰਿੰਸ ਨਾਮ ਦੇ ਢਾਬਾ ਮਾਲਕ ‘ਤੇ ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਬਾਰੇ ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਉਸਦੀ ਕਿਸੇ ਨਾਲ ਕਿਸੇ ਮਾਮਲੇ ਕਾਰਨ ਬਹਿਸ ਹੋਈ ਸੀ ਜਿਸ ਦੌਰਾਨ ਸਮਝੌਤਾ ਕਰ ਲਿਆ ਗਿਆ ਸੀ ਪਰੰਤੂ ਫਿਰ ਵੀ ਕੁੱਝ ਮੁੰਡਿਆਂ ਵੱਲੋਂ ਅੱਜ ਉਸ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸਨੂੰ ਮਾਰਨ ਦੀਆਂ ਕਈ ਧਮਕੀ ਭਰੀਆਂ ਕਾਲਾਂ ਵੀ ਆਉਂਦੀਆਂ ਰਹੀਆਂ ਹਨ। ਇਸ ਘਟਨਾ ਦੀ ਕੈਮਰਾ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਅਤੇ ਮੌਕੇ ‘ਤੇ ਪੁੱਜੇ ਪੁਲਿਸ ਵਿਭਾਗ ਵੱਲੋਂ ਇਸ ਰਿਕਾਰਡਿੰਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਲੰਧਰ ਦੇ ਢਾਬਾ ਮਾਲਕ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
