ਜਾਣਕਾਰੀ ਅਨੁਸਾਰ ਸੋਲਾਨ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਓਵਰਟੇਕਿੰਗ ਕਰਦੇ ਸਮੇਂ ਡਿਵਾਈਡਰ ਨਾਲ ਖੜੀ ਇੱਕ ਬੱਸ ਵਿਚਕਾਰ ਦੀ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੀ ਕਾਰ ਡਿਵਾਈਡਰ ਅਤੇ ਬੱਸ ਵਿਚਕਾਰ ਫ਼ਸ ਗਈ। ਜਿਸ ਤੋਂ ਬਾਅਦ ਸੜਕ ਉੱਤੇ ਟ੍ਰੈਫਿਕ ਜਾਮ ਵੱਧ ਗਿਆ ਅਤੇ ਮੌਜੂਦਾ ਲੋਕਾਂ ਵੱਲੋਂ ਹੰਗਾਮਾ ਮਚਾਇਆ ਗਿਆ। ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਨੂੰ ਇੱਕ ਸਾਈਡ ਤੋਂ ਵੱਢ ਕੇ ਹੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ।