ਜਾਣਕਾਰੀ ਅਨੁਸਾਰ ਬੀਤੀ ਰਾਤ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਕੋਲੇ ਦੀ ਖਾਣ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਕਈ ਮਜ਼ਦੂਰ ਖਾਣ ਦੇ ਹੇਠਾਂ ਦੱਬ ਗਏ। ਸੂਚਨਾ ਮਿਲਣ ਉਪਰੰਤ ਮੌਕੇ ‘ਤੇ ਬਚਾਅ ਕਾਰਜ ਲਈ ਪੁਲਿਸ ਵਿਭਾਗ ਅਤੇ ਬਚਾਅ ਪ੍ਰਸ਼ਾਸਨ ਪੁੱਜਾ ਜਿਹਨਾਂ ਵੱਲੋਂ ਤਿੰਨ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਅਤੇ ਬਾਕੀ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਨਾਲ ਹੀ ਦੱਸ ਦਈਏ ਕਿ ਹਾਦਸੇ ਦੌਰਾਨ ਕਰੀਬ 25 ਮਜ਼ਦੂਰ ਖਾਣ ਵਿੱਚ ਸ਼ਾਮਲ ਸਨ।