ਜਾਣਕਾਰੀ ਅਨੁਸਾਰ ਬਟਾਲਾ ਨੇੜੇ ਪੈਂਦੇ ਪਿੰਡ ਸੇਖਵਾਂ ਦੇ ਨਜ਼ਦੀਕ ਦੋ ਕਾਰਾਂ ਇੱਕ ਟਰਾਲੀ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਈਆਂ। ਜਿਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਛੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਇੱਕ ਟਰੈਕਟਰ ਟਰਾਲੀ ਡੈਪ ਉੱਪਰ ਚੜ ਰਹੇ ਸਨ ਜਿਸ ਦੌਰਾਨ ਇੱਕ ਕਾਰ ਕਾਦੀਆਂ ਵਲੋਂ ਆ ਰਹੀ ਸੀ ਜੋ ਟਰਾਲੀ ਨਾਲ ਟਕਰਾਅ ਕੇ ਇੱਕ ਹੋਰ ਕਾਰ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਇਸ ਹਾਦਸੇ ਦੌਰਾਨ ਤਿੰਨ ਵਿਅਕਤੀ ਰਜੇਸ਼ ਵਾਸੀ ਮਿਸ਼ਰਪੁਰਾ, ਸੁਰਜੀਤ ਸਿੰਘ ਪਿੰਡ ਪੰਜਗਰਾਈਆਂ ਅਤੇ ਕਰਨ ਕੁਮਾਰ ਪਿੰਡ ਗੋਤ ਦੀ ਮੌਤ ਹੋ ਗਈ। ਬਾਕੀ ਕਾਰ ਸਵਾਰ ਰਮੇਸ਼ ਕੁਮਾਰ, ਸਰਬਜੀਤ ਸਿੰਘ, ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਸਰਵਣ ਲਾਲ ਸਮੇਤ ਜ਼ਖਮੀ ਹੋ ਗਏ ਸਨ। ਜਿਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਪਹੁੰਚਾਇਆ ਗਿਆ ਸੀ।