ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਨਿਜੀ ਬੱਸ ਜੋ ਮੋਗਾ ਤੋਂ ਪਟਿਆਲਾ ਜਾ ਰਹੀ ਸੀ, ਨੇ ਰਾਸਤੇ ਵਿੱਚ ਜਾਂਦੇ ਸਮੇਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ। ਮੌਕੇ ‘ਤੇ ਸਕੂਟਰੀ ਸਵਾਰ ਵੱਲੋਂ ਸਕੂਟਰੀ ਨੂੰ ਸੰਭਾਲ ਲਿਆ ਗਿਆ ਜਿਸ ਨਾਲ ਇਹ ਗੰਭੀਰ ਹਾਦਸਾ ਹੋਣ ਤੋਂ ਟੱਲ ਗਿਆ। ਨਾਲ ਹੀ ਦੱਸ ਦਈਏ ਕਿ ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਅਤੇ ਸਕੂਟਰੀ ਸਵਾਰ ਵਿਅਕਤੀ ਵੱਲੋਂ ਬੱਸ ਚਾਲਕ ਨੂੰ ਕਾਬੂ ਕੀਤਾ ਗਿਆ ਅਤੇ ਚਾਲਕ ਦੀ ਕੁੱਟ ਮਾਰ ਕੀਤੀ ਗਈ।