ਅੱਜ ਫਰੀਦਕੋਟ ਦੀ ਜੋੜੀਆ ਨਹਿਰ ਉੱਪਰ ਬਣ ਰਹੇ ਨਵੇਂ ਪੁਲ ’ਤੇ ਕੈਂਟਰ ਦੇ ਚਾਲਕ ਨੂੰ ਕੈਂਟਰ ਚਲਾਉਂਦੇ ਸਮੇਂ ਨੀਂਦ ਆਉਣ ਕਾਰਨ ਤੜਕਸਾਰ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਹ ਹਾਦਸਾ ਇੰਨਾ ਗੰਭੀਰ ਸੀ ਕਿ ਘਟਨਾਗ੍ਰਸਤ ਹੋਣ ਬਾਅਦ ਚੋਕਰ ਨਾਲ ਭਰਿਆ ਇਹ ਕੈਂਟਰ ਨਹਿਰ ਦੀ ਪਟੜੀ ਦੇ ਨਾਲ ਲਮਕ ਗਿਆ ਅਤੇ ਡਰਾਈਵਰ ਵਾਹਨ ਦੇ ਅੰਦਰ ਫਸ ਗਿਆ ਜਿਸਨੂੰ ਬਾਅਦ ਵਿੱਚ ਟਰੈਫਿਕ ਪੁਲਿਸ ਅਤੇ ਨਿਰਮਾਣ ਅਧੀਨ ਪੁਲ ’ਤੇ ਕੰਮ ਕਰ ਰਹੀ ਲੇਬਰ ਵੱਲੋਂ ਜੇ.ਸੀ.ਬੀ. ਦੀ ਮਦਦ ਨਾਲ ਕੈਂਟਰ ਦੇ ਦਰਵਾਜੇ ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਜਿਸ ਲਈ ਕਰੀਬ ਤਿੰਨ ਘੰਟੇ ਲੱਗੇ ਹਨ।