ਜਾਣਕਾਰੀ ਅਨੁਸਾਰ ਭਵਾਨੀਗੜ੍ਹ ਵਿਖੇ ਸ਼ਮਸ਼ਾਨਘਾਟ ਵਿੱਚੋਂ ਇੱਕ ਸਾਬਕਾ ਫ਼ੌਜੀ ਦੀਆਂ ਅਸਥੀਆਂ ਚੋਰੀ ਕਰ ਲਈਆਂ ਗਈਆਂ ਹਨ। ਇਸ ਬਾਰੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਦ ਉਹਨਾਂ ਵੱਲੋਂ ਸੰਸਕਾਰ ਤੋਂ ਬਾਅਦ ਫੁੱਲ ਚੁਗੇ ਗਏ ਤਾਂ ਉਹਨਾਂ ਨੇ ਇਹ ਅਸਥੀਆਂ ਸ਼ਮਸ਼ਾਨਘਾਟ ਵਿੱਚ 7 ਫੁੱਟ ਦੀ ਉਚਾਈ ਤੇ ਬੰਨ ਦਿੱਤੀਆਂ ਸਨ ਪਰੰਤੂ ਜਦ ਉਹ ਇਹ ਅਸਥੀਆਂ ਵਾਪਸ ਲੈਣ ਗਏ ਤਾਂ ਉਹਨਾਂ ਨੂੰ ਇਹ ਅਸਥੀਆਂ ਉੱਥੇ ਨਹੀਂ ਮਿਲੀਆਂ। ਇਸ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਕਿਸੇ ਤੰਤਰ ਵਿਦਿਅਕ ਦੀ ਹਰਕਤ ਹੈ। ਪਰਿਵਾਰ ਵੱਲੋਂ ਪੁਲਿਸ ਵਿਭਾਗ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਗਈ ਹੈ।