ਅੱਜ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ 2025 ਦਾ ਨੌਵਾਂ ਮੈਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਹੋਵੇਗਾ। ਜਾਣਕਾਰੀ ਅਨੁਸਾਰ ਇਹ ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਇਹ ਦੋਵੇਂ ਟੀਮਾਂ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ 2025 ‘ਚੋਂ ਬਾਹਰ ਹੋ ਚੁੱਕੀਆਂ ਹਨ ਅਤੇ ਹੁਣ ਇਹਨਾਂ ਦੋਵਾਂ ਟੀਮਾਂ ਦਾ ਆਖਰੀ ਗਰੁੱਪ ਮੈਚ ਹੈ। ਦੋਵੇਂ ਟੀਮਾਂ ਹੁਣ ਆਪਣੀ ਜਿੱਤ ਦੀ ਭਾਲ ਵਿੱਚ ਹਨ।