ਅਫਗਾਨਿਸਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ ICC ਚੈਂਪੀਅਨਸ ਟਰਾਫੀ 2025 ਤੋਂ ਬਾਹਰ ਕਰ ਦਿੱਤਾ ਹੈ। ਗਰੁੱਪ ਬੀ ਦੇ ਇੱਕ ਅਹਿਮ ਮੁਕਾਬਲੇ ਦੌਰਾਨ ਅਫਗਾਨਿਸਤਾਨ ਨੇ ਇੱਕ ਰੋਮਾਂਚਕ ਜਿੱਤ ਪ੍ਰਾਪਤ ਕੀਤੀ ਅਤੇ ਸੈਮੀਫਾਈਨਲ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਦਿਆਂ ਇੰਗਲੈਂਡ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਾਉਂਦਿਆਂ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹੁਣ ਅਫਗਾਨਿਸਤਾਨ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ ਅਤੇ ਇੰਗਲੈਂਡ ਆਪਣੇ ਆਖਰੀ ਗਰੁੱਪ ਮੈਚ ‘ਚ ਦੱਖਣੀ ਅਫਰੀਕਾ ਨਾਲ ਮੁਕਾਬਲਾ ਕਰੇਗਾ।