ਫਿਰੋਜ਼ਪੁਰ ਦੀ ਧਵਨ ਕਾਲੋਨੀ ਵਿੱਚ ਇੱਕ ਲਗਜ਼ਰੀ ਕਾਰ ਦੀ ਖੰਬੇ ‘ਚ ਟੱਕਰ ਹੋ ਗਈ ਜਿਸ ਕਾਰਨ ਰਸਤੇ ‘ਚ ਖੜੀਆਂ ਦੋ ਔਰਤਾਂ ਕਾਰ ਦੀ ਲਪੇਟ ਵਿੱਚ ਆਉਣ ਤੋਂ ਬਚ ਗਈਆਂ। ਟੱਕਰ ਤੋਂ ਬਾਅਦ ਖੰਬੇ ਦੀਆਂ ਤਾਰਾਂ ਵਿੱਚੋਂ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ। ਇਸ ਘਟਨਾ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਦੱਸ ਦਈਏ ਇਹ ਲਗਜ਼ਰੀ ਕਾਰ ਦਾ ਚਾਲਕ ਇਸ ਮੁਹੱਲੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੱਡੀ ਤੇਜ਼ ਰਫਤਾਰ ਨਾਲ ਲੈ ਕੇ ਆ ਰਿਹਾ ਸੀ ਜਿਸ ਤੋਂ ਬਾਅਦ ਸਾਹਮਣੇ ਤੋਂ ਆਉਂਦੀ ਕਾਰ ਨੂੰ ਦੇਖਦਿਆਂ ਇਸ ਕਾਰ ਚਾਲਕ ਨੇ ਖੰਬੇ ਵਿੱਚ ਟੱਕਰ ਮਾਰ ਦਿੱਤੀ ਅਤੇ ਰਸਤੇ ‘ਚ ਖੜੀਆਂ ਗੱਲਾਂ ਕਰਦੀਆਂ ਔਰਤਾਂ ਦਾ ਬਚਾਅ ਹੋ ਗਿਆ ਗਿਆ।