ਨਿਊਜ਼ੀਲੈਂਡ ਨੇ ਟੂਰਨਾਮੈਂਟ ‘ਚ ਗਰੁੱਪ ਏ ਤੋਂ ਮੇਜ਼ਬਾਨ ਪਾਕਿਸਤਾਨ ਅਤੇ ਬੰਗਲਾਦੇਸ਼ ਦੋਵਾਂ ਦਾ ਸਫ਼ਰ ਖ਼ਤਮ ਕਰਦਿਆਂ ਜਿੱਤ ਹਾਸਿਲ ਕੀਤੀ ਹੈ। ਨਿਊਜ਼ੀਲੈਂਡ ਟੀਮ ਨੇ ਰਚਿਨ ਰਵਿੰਦਰ ਦੇ ਸੈਂਕੜੇ ਅਤੇ ਕਪਤਾਨ ਟੌਮ ਲੈਥਮ ਦੇ ਅਰਧ ਸੈਂਕੜੇ ਏ ਨਾਲ 5 ਵਿਕਟਾਂ ਨਾਲ ਬੰਗਲਾਦੇਸ਼ ਨੂੰ ਹਰਾਇਆ ਹੈ। ਜਿਸ ਤੋਂ ਬਾਅਦ ਇਸ ਦੇਸ਼ ਨੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਨਾਲ ਹੀ ਦੱਸ ਦਈਏ ਕਿ ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦੇ ਸਮੇਂ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 236 ਦੌੜਾਂ ਬਣਾਈਆਂ ਸਨ ਜਿਸਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 46.1 ਓਵਰਾਂ ਵਿੱਚ ਪੰਜ ਵਿਕਟਾਂ ‘ਤੇ 240 ਦੌੜਾਂ ਬਣਾਈਆਂ ਅਤੇ ਮੈਚ ਜਿੱਤਿਆ।