ਖਡੂਰ ਸਾਹਿਬ ਤੋਂ MP ਅਮ੍ਰਿਤਪਾਲ ਸਿੰਘ ਵੱਲੋਂ ਕੁੱਝ ਸਮਾਂ ਪਹਿਲਾਂ ਸੰਸਦ ‘ਚ ਸ਼ਾਮਲ ਹੋਣ ਲਈ ਮੰਗ ਕੀਤੀ ਗਈ ਸੀ ਜਿਸ ਉੱਤੇ ਉਹਨਾਂ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ। ਨਾਲ ਹੀ ਦੱਸ ਦਈਏ ਕਿ ਇਸ ਮੁੱਦੇ ਉੱਤੇ ਅੱਜ ਪੰਜਾਬ ਹਰਿਆਣਾ ਦੇ ਹਾਈਕੋਰਟ ਵਿੱਚ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪਿਛਲੀਆਂ ਕੋਰਟ ਵੱਲੋਂ ਸੱਦੀਆਂ ਬੈਠਕਾਂ ਵਿੱਚ ਅਮ੍ਰਿਤਪਾਲ ਸਿੰਘ ਹਾਜ਼ਿਰ ਨਹੀਂ ਹੋਏ ਸਨ। ਜਾਣਕਾਰੀ ਅਨੁਸਾਰ ਜੇਕਰ ਲਗਾਤਾਰ ਸੰਸਦ ਦੀਆਂ ਅਗਲੀਆਂ 60 ਬੈਠਕਾਂ ਵਿੱਚ ਅਮ੍ਰਿਤਪਾਲ ਸਿੰਘ ਸ਼ਾਮਲ ਨਹੀਂ ਹੋਏ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ।