ਇਹ ਸੜਕ ਹਾਦਸਾ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ’ਤੇ ਨਵਾਂ ਪਿੰਡ ਭੱਠੇ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ ਕਾਰਨ ਵਾਪਰਿਆ ਹੈ। ਜਿਸ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਮਿਰਤਕਾਂ ਦੀ ਪਛਾਣ 14 ਸਾਲਾਂ ਨਿਤੀਸ਼ ਕੁਮਾਰ ਪੁੱਤਰ ਅਮਰਜੀਤ ਅਤੇ 16ਸਾਲਾਂ ਰੂਪੇਸ਼ ਕੁਮਾਰ ਪੁੱਤਰ ਸੀਤਾਰਾਮ ਵਾਸੀ ਭਵਾਨੀਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਕਪੂਰਥਲਾ ਦੇ ਸਿਵਲ ਹਸਪਤਾਲ, ਮੁਰਦਾ ਘਰ ’ਚ ਰਖਵਾਇਆ ਗਿਆ ਹੈ। ਇਸਦੇ ਨਾਲ ਹੀ
ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਕਪੂਰਥਲਾ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਟਰੱਕ ਨਾਲ ਭਿਆਨਕ ਟੱਕਰ, ਦੋਵੇਂ ਲੜਕਿਆਂ ਦੀ ਮੌਕੇ ‘ਤੇ ਮੌਤ

Leave a Comment
Leave a Comment