ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕਰੇਨ ਜੰਗ ‘ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਵਲਾਦੀਮੀਰ ਪੁਤਿਨ ਤੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕੱਠੇ ਆਉਣਾ ਹੋਵੇਗਾ ਕਿਉਂਕਿ ਅਸੀਂ ਯੁੱਧ ਨੂੰ ਰੋਕ ਕੇ ਲੱਖਾਂ ਲੋਕਾਂ ਦੀ ਹੱਤਿਆ ਨੂੰ ਰੋਕਣਾ ਚਾਹੁੰਦੇ ਹਾਂ। ਨਾਲ ਹੀ ਮੈਂ ਇਸ ਜੰਗਬੰਦੀ ਸਮਝੌਤੇ ਨੂੰ ਵੀ ਪੂਰਾ ਕਰਨਾ ਚਾਹੁੰਦਾ ਹਾਂ। ਨਾਲ ਹੀ ਟਰੰਪ ਨੇ ਕਿਹਾ ਕਿ ਇਸ ਯੁੱਧ ਦਾ ਅਮਰੀਕਾ ‘ਤੇ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਇਹ ਯੁੱਧ ਸਮੁੰਦਰ ਦੇ ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਹੋਵੇਗਾ ਜੋ ਯੂਰਪ ਨੂੰ ਪ੍ਰਭਾਵਿਤ ਕਰੇਗਾ। ਅਸੀਂ ਇਸ ਉੱਤੇ ਬਹੁਤ ਜ਼ਿਆਦਾ ਪੈਸਾ ਲਗਾਇਆ ਹੋਇਆ ਹੈ। ਅਸੀਂ 300 ਬਿਲੀਅਨ ਡਾਲਰ ਲਗਾਉਣ ਲਈ ਵੀ ਤਿਆਰ ਹਾਂ ਅਤੇ ਯੂਰਪ 100 ਬਿਲੀਅਨ ਡਾਲਰ ਲਗਾਉਣ ਲਈ ਤਿਆਰ ਹਨ।
ਇਸ ਦੇ ਨਾਲ ਹੀ ਟਰੰਪ ਨੇ ਰੂਸ ਅਤੇ ਯੂਕਰੇਨ ਜੰਗ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਿਡੇਨ ਵੱਲੋਂ ਜੋ ਉਹਨਾਂ ਨੂੰ ਪੈਸਾ ਦਿੱਤਾ ਗਿਆ ਹੈ ਉਹ ਕੋਈ ਕਰਜ਼ਾ ਜਾਂ ਸੁਰੱਖਿਆ ਨਹੀਂ ਸੀ। ਸਾਨੂੰ ਸੁਰੱਖਿਆ ਪ੍ਰਾਪਤ ਕਰਨ ਲਈ ਇੱਕ ਸਮਝੌਤੇ ‘ਤੇ ਦਸਤਖ਼ਤ ਕਰਨੇ ਪੈਣਗੇ। ਸਾਨੂੰ ਲੱਗਦਾ ਹੈ ਕਿ ਅਸੀਂ ਆਪਣਾ ਖਜ਼ਾਨਾ ਇੱਕ ਅਜਿਹੇ ਦੇਸ਼ ‘ਤੇ ਖਰਚ ਕਰ ਰਹੇ ਹਾਂ ਜੋ ਦੂਰ ਹੈ। ਸਾਡੇ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਦਾ ਯੂਰਪ ਨਾਲ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਬਿਡੇਨ ਨੂੰ ਕਦੇ ਵੀ ਇਸ ਗੜਬੜ ਵਿੱਚ ਨਹੀਂ ਪਾਉਣਾ ਚਾਹੀਦਾ ਸੀ। ਇਸ ਤੋਂ ਬਾਅਦ ਟਰੰਪ ਨੇ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਜਲਦੀ ਹੀ ਪਰਸਪਰ ਟੈਰਿਫ਼ ਲਾਗੂ ਕਰਾਂਗੇ। ਜੋ ਉਨ੍ਹਾਂ ਨੂੰ ਚਾਰਜ ਕਰਨ ਦੇ ਨਾਲ ਨਾਲ ਸਾਨੂੰ ਵੀ ਚਾਰਜ ਕਰੇਗਾ।