ਨਕੋਦਰ ਦੀ ਪੀਰ ਸਖੀ ਸੁਲਤਾਨ ਦਰਗਾਹ ਨੂੰ ਚੋਰਾਂ ਵੱਲੋਂ ਅੱਠਵੀਂ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਚੋਰੀ ਦੀ ਕੈਮਰਾ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਆਉਂਦਾ ਹੈ ਪਹਿਲਾਂ ਮੱਥਾ ਟੇਕਦਾ ਹੈ ਅਤੇ ਫਿਰ ਗੋਲਕ ਵਿੱਚੋਂ ਚੜ੍ਹਾਵਾ ਚੋਰੀ ਕਰ ਲੈਂਦਾ ਹੈ। ਜਾਣਕਾਰੀ ਅਨੁਸਾਰ ਪਤਾ ਲਗਾਇਆ ਗਿਆ ਹੈ ਕਿ ਗੋਲਕ ਵਿੱਚ ਉਸ ਸਮੇਂ 800 ਰੁਪਏ ਦੇ ਕਰੀਬ ਮਾਇਆ ਸੀ।