ਜਾਣਕਾਰੀ ਅਨੁਸਾਰ ਤਰਨ ਤਾਰਨ ਵਿਖੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤੂਤ ਭੰਗਾਲਾ ਵਿਖੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਜਦੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਰੁੱਕਣ ਦੀ ਬਜਾਏ ਪੁਲਿਸ ਵਿਭਾਗ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸਦੇ ਚੱਲਦਿਆਂ ਪੁਲਿਸ ਨੇ ਜਵਾਬੀ ਕਰਵਾਈ ਦੌਰਾਨ ਜਦ ਫਾਇਰਿੰਗ ਕੀਤੀ ਤਾਂ ਗੋਲੀਆਂ 2 ਨੌਜਵਾਨਾਂ ਦੀਆਂ ਲੱਤਾਂ ’ਚ ਜਾ ਲੱਗੀਆਂ ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ। ਮਿਲੀ ਸੂਚਨਾ ਅਨੁਸਾਰ ਇਹਨਾਂ ਬਦਮਾਸ਼ਾਂ ਵਿੱਚੋਂ ਇੱਕ ਦੀ ਪਛਾਣ ਲਵਪ੍ਰੀਤ ਸਿੰਘ ਵਲਟੋਹਾ ਵਾਸੀ ਵਜੋਂ ਹੋਈ ਹੈ ਅਤੇ ਦੂਸਰੇ ਦੀ ਪਛਾਣ ਪਿੰਡ ਠੱਠਾ ਨਿਵਾਸੀ ਮਹਿਕਪ੍ਰੀਤ ਸਿੰਘ ਵਜੋਂ ਹੋਈ ਹੈ।