ਬੀਤੇ ਦਿਨ ਪਿਆ ਮੀਂਹ ਜਿੱਥੇ ਕਈਆਂ ਲਈ ਖੁਸ਼ੀ ਦੀ ਲਹਿਰ ਸੀ ਉੱਥੇ ਕਈਆਂ ਲਈ ਗਮੀ ਦੀ। ਦੱਸ ਦਈਏ ਕਿ ਕੱਲ੍ਹ ਪੰਜਾਬ ਦੀਆਂ ਕਈ ਥਾਵਾਂ ‘ਤੇ ਭਾਰੀ ਗੜੇਮਾਰੀ ਹੋਈ ਇਸ ਦੌਰਾਨ ਮੌਸਮ ਵਿੱਚ ਬਦਲਾਅ ਆਉਣ ਦੇ ਨਾਲ-ਨਾਲ ਕਈ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।