ਜਾਣਕਾਰੀ ਅਨੁਸਾਰ ਬੀਤੇ ਦਿਨੀ ਰਣਵੀਰ ਇਲਾਹਾਬਾਦੀਆ ਵੱਲੋਂ ਇੰਡੀਆਜ਼ ਗੋਟ ਲੇਟੇਂਟ ਸ਼ੋਅ ਦੌਰਾਨ ਕੀਤੀ ਗਈ ਭੱਦੀ ਟਿੱਪਣੀ ਉਪਰੰਤ ਕਾਫ਼ੀ ਵਿਵਾਦ ਵਧਿਆ ਹੋਇਆ ਹੈ। ਜਿਸ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸੰਮਨ ਭੇਜਿਆ ਹੈ ਅਤੇ 27 ਫਰਵਰੀ ਨੂੰ ਬਿਆਨ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਮਿਲੀ ਸੂਚਨਾ ਅਨੁਸਾਰ ਰਾਖੀ ਸਾਵੰਤ ਉਸ ਐਪੀਸੋਡ ਵਿੱਚ ਸ਼ਾਮਲ ਨਹੀਂ ਸੀ ਪਰੰਤੂ ਉਹ ਜਿਸ ਐਪੀਸੋਡ ਦਾ ਹਿੱਸਾ ਬਣੀ ਸੀ ਉਸ ਐਪੀਸੋਡ ਨੂੰ 4 ਕਰੋੜ ਲੋਕਾਂ ਨੇ ਦੇਖਿਆ ਸੀ ਅਤੇ ਉਸਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਜਿਸ ਕਾਰਨ 27 ਫਰਵਰੀ ਨੂੰ ਰਾਖੀ ਸਾਵੰਤ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ ਪੁੱਛਗਿੱਛ ਲਈ ਬੁਲਾਇਆ ਹੈ।