ਦਿੱਲੀ ਦੇ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਅਹੁੱਦੇ ਦੀ ਪ੍ਰਾਪਤੀ ਤੋਂ ਬਿਆਨ ਦਿੰਦਿਆਂ ਕਿਹਾ ਹੈ ਕਿ ਮੈਂ ਦਿੱਲੀ ਵਿੱਚ ਦੋ ਕੰਮਾਂ ਨੂੰ ਪਹਿਲੂ ਦੇਵਾਂਗੀ, ਪਹਿਲਾਂ ਕਿ ਅਸੀਂ ਦਿੱਲੀ ਲਈ ਜੋ ਅਸੀਂ ਵਾਅਦੇ ਕੀਤੇ ਹਨ, ਨੂੰ ਪੂਰਾ ਕੀਤਾ ਜਾਵੇਗਾ ਅਤੇ ਦੂਸਰਾ ਮਾਣਯੋਗ ਨਰਿੰਦਰ ਮੋਦੀ ਨੇ ਜੋ ਦਿੱਲੀ ਲਈ ਸੋਚਿਆ ਹੈ ਉਸਨੂੰ ਸਾਕਾਰ ਕੀਤਾ ਜਾਵੇਗਾ ਜਿਸਦੇ ਲਈ ਅਸੀਂ ਬੀ.ਜੇ.ਪੀ. ਦੇ 48 ਵਿਧਾਇਕ ਇਕੱਠੇ ਹੋਵਾਂਗੇ ਅਤੇ ਇੱਕ ਟੀਮ ਬਣਾਵਾਂਗੇ ਜਿਸਨੂੰ ਟੀਮ ਮੋਦੀ ਦਾ ਨਾਮ ਦਿੱਤਾ ਜਾਵੇਗਾ ਅਤੇ ਸਾਰੇ ਕੰਮ ਕੀਤੇ ਜਾਣਗੇ।