ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਚੂੜੀਆਂ ਵਿਖੇ ਸਰਪੰਚ ਅਤੇ ਉਸਦੇ ਭਰਾ, ਜੋ ਹਾਲ ਹੀ ਵਿੱਚ ਪੁਲਿਸ ਵਿਭਾਗ ਵਿੱਚੋਂ ਰਿਟਾਇਰ ਹੋਇਆ ਹੈ, ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਪਿੰਡ ਦੇ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਇਹ ਰੰਜਿਸ਼ ਪਿੰਡ ਦੇ ਰਾਸਤੇ ਦੀ ਸੀ ਜਿਸ ਉੱਤੇ ਕੁੱਝ ਸਮੇਂ ਤੋਂ ਠੱਲ ਪੈ ਚੁੱਕੀ ਸੀ। ਇਸ ਘਟਨਾ ਬਾਰੇ ਪੀੜਿਤ ਨੌਜਵਾਨ ਨੇ ਦੱਸਿਆ ਕਿ ਉਹ ਗਰਾਊਂਡ ਚੋਂ ਖੇਡ ਕੇ ਆਪਣੇ ਦੋਸਤਾਂ ਨਾਲ ਘਰ ਵਾਪਸ ਆ ਰਿਹਾ ਸੀ ਉਸ ਸਮੇਂ ਰਾਸਤੇ ਵਿੱਚ ਸਰਪੰਚ ਅਤੇ ਉਸਦੇ ਭਰਾ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਇੱਕ ਗੋਲੀ ਉਸਦੇ ਪੱਟ ‘ਤੇ ਲੱਗ ਗਈ ਅਤੇ ਹੁਣ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।