2025 ਦੇ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਮੁਕਬਲੇ ਦੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਵੱਲੋਂ ਪਾਕਿਸਤਾਨ ਨੂੰ ਕਰਾਚੀ ਵਿੱਚ 60 ਦੌੜਾਂ ਨਾਲ ਹਰਾਇਆ ਗਿਆ ਹੈ। ਇਸ ਮੈਚ ਦੀ ਸ਼ੁਰੂਆਤ ‘ਚ ਹੋਏ ਟਾਸ ਮੁਕਾਬਲੇ ਦੌਰਾਨ ਨਿਊਜ਼ੀਲੈਂਡ ਹਾਰ ਗਿਆ ਸੀ ਜਿਸ ਦੌਰਾਨ ਇਸ ਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਜਿਸ ਵਿੱਚ ਇਸ ਦੇਸ਼ ਨੇ 50 ਓਵਰਾਂ ‘ਚ 5 ਵਿਕਟਾਂ ਗਵਾਈਆਂ ਅਤੇ 320 ਦੌੜਾਂ ਲਗਾਈਆਂ। ਜਿਸ ਉਪਰੰਤ ਪਾਕਿਸਤਾਨ ਨੇ 321 ਦੌੜਾਂ ਦਾ ਟੀਚਾ ਮਿੱਥਿਆ ਪਰੰਤੂ ਪਾਕਿਸਤਾਨ ਦੀ ਟੀਮ 47.2 ਓਵਰਾਂ ‘ਚ 260 ਦੌੜਾਂ ‘ਤੇ ਆਲ ਆਊਟ ਹੋ ਗਈ। ਜਿਸ ਉਪਰੰਤ ਨਿਊਜ਼ੀਲੈਂਡ ਨੇ ਇਸ ਚੈਂਪੀਅਨਜ਼ ਟਰਾਫੀ ਦਾ ਪਹਿਲਾ ਮੈਚ 60 ਦੌੜਾਂ ਨਾਲ ਜਿੱਤ ਲਿਆ।