ਪੰਜਾਬ ਵਿੱਚ ਨਸ਼ੇ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅਜਿਹੀ ਹੀ ਖ਼ਬਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚਵਿੰਡਾ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 33 ਸਾਲਾ ਨੌਜਵਾਨ ਦੀ ਵੱਧ ਮਾਤਰਾ ਵਿੱਚ ਨਸ਼ੇ ਦਾ ਸੇਵਨ ਕਰਨ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀ ਨੇ ਇਸ ਘਟਨਾ ਬਾਰੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਧੜਾ ਧੜ ਨਸ਼ਾ ਵਿੱਕ ਰਿਹਾ ਹੈ। ਮਿਰਤਕ ਦੀ ਪਛਾਣ ਬਚਿੱਤਰ ਸਿੰਘ ਵਜੋਂ ਹੋਈ ਹੈ ਜੋ ਵਿਆਹਿਆ ਹੋਇਆ ਸੀ ਅਤੇ ਇੱਕ ਛੋਟੀ ਬੱਚੀ ਦਾ ਪਿਤਾ ਸੀ।