ਅੱਜ ਯਾਨੀ ਬੁੱਧਵਾਰ ਤੋਂ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਕਰਾਚੀ ਵਿੱਚ ਪਹਿਲਾ ਮੈਚ ਗਰੁੱਪ ਏ ਦੀਆਂ ਟੀਮਾਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਨਾਲ ਹੀ ਦੱਸ ਦਈਏ ਕਿ ਜੋ 14 ਫਰਵਰੀ ਨੂੰ ਇੱਕ ਦਿਨਾਂ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਗਿਆ ਸੀ ਉਸ ਦੌਰਾਨ ਨਿਊਜ਼ੀਲੈਂਡ ਵੱਲੋਂ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਗਿਆ ਸੀ।