ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ
ਪੂਰੀ ਕਾਰ ਹੋਈ ਸੜ ਕੇ ਸੁਆਹ, ਚਾਲਕ ਦੀ ਮੌਕੇ ‘ਤੇ ਹੋਈ ਮੌਤ
ਬੀਤੀ ਰਾਤ ਨੈਸ਼ਨਲ ਹਾਈਵੇਅ-334ਬੀ ‘ਤੇ ਪਿੰਡ ਰੋਹਣਾ ਨੇੜੇ ਇੱਕ ਤੜਕਸਾਰ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਜਿਸ ਦੌਰਾਨ ਅਚਾਨਕ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਪੂਰੀ ਕਾਰ ਸੜ ਕੇ ਸੁਆਹ ਹੋ ਗਈ ਤੇ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਸੂਚਨਾ ਮਿਲਣ ਉਪਰੰਤ ਘਟਨਾ ਗ੍ਰਸਤ ਸਥਾਨ ‘ਤੇ ਪੁੱਜੀ ਪਰੰਤੂ ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ, ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਮਿਰਤਕ ਦੀ ਪਛਾਣ ਦੀਪਕ ਵਾਸੀ ਰੋਹਿਣੀ, ਦਿੱਲੀ ਵਜੋਂ ਹੋਈ ਹੈ ਜੋ ਕਿ ਦਿੱਲੀ ਵਿੱਚ ਇੱਕ ਦੁਕਾਨਦਾਰ ਸੀ। ਜਾਣਕਾਰੀ ਅਨੁਸਾਰ ਉਹ ਇਸ ਸਮੇਂ ਰੋਹਤਕ ਤੋਂ ਦਿੱਲੀ ਦੇ ਰੋਹਿਣੀ ਵੱਲ ਜਾ ਰਿਹਾ ਸੀ ਜਿਸ ਦੌਰਾਨ ਜਦੋਂ ਉਹ ਪਿੰਡ ਰੋਹਣਾ ਕੋਲ ਪੁੱਜਾ ਤਾਂ ਉਸਦੀ ਟਾਟਾ ਕੰਪਨੀ ਦੀ ਅਲਟਰੋਜ਼ ਮਾਡਲ ਕਾਰ ਅੱਗ ਦੇ ਘੇਰੇ ਵਿੱਚ ਆ ਗਈ। ਨਾਲ ਹੀ ਦੱਸ ਦਈਏ ਕਿ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ।