ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਬੀ ਪਰਾਕ ਨੇ ਰਣਵੀਰ ਇਲਾਹਾਬਦਿਆ ਨਾਲ ਪੌਡਕਾਸਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸਦਾ ਕਾਰਨ ਰਣਵੀਰ ਇਲਾਹਾਬਦਿਆ ਦੀ ਸ਼ੋਅ ਦੌਰਾਨ ਕੀਤੀ ਭੱਦੀ ਟਿੱਪਣੀ ਦੱਸੀ ਜਾ ਰਹੀ ਹੈ। ਜਿਸ ਉੱਤੇ ਗਾਇਕ ਬੀ ਪਰਾਕ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਅਜਿਹਾ ਬੋਲਣਾ ਸਾਡਾ ਸੱਭਿਆਚਾਰ ਨਹੀਂ ਹੈ ਅਤੇ ਮੈਂ ਰਣਵੀਰ ਇਲਾਹਾਬਦਿਆ ਨਾਲ ਪੌਡਕਾਸਟ ਰੱਦ ਕਰਦਾ ਹਾਂ।