ਖੱਡ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ 55 ਲੋਕਾਂ ਦੀ ਹੋਈ ਮੌਤ
ਜਾਣਕਾਰੀ ਅਨੁਸਾਰ ਗੁਆੱਟੇਮਾਲਾ ਦੇ ਬਾਹਰੀ ਇਲਾਕੇ ‘ਚ ਬੀਤੇ ਦਿਨ ਇੱਕ ਬੱਸ ਕਈ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਪੁੱਲ ਤੋਂ ਹੇਠਾਂ ਡਿੱਗ ਗਈ ਜਿਸ ਕਾਰਨ 55 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਨਤਕ ਮੰਤਰਾਲੇ ਨੇ ਜਾਂਚ ਉਪਰੰਤ ਦੱਸਿਆ ਹੈ ਕਿ ਉਹਨਾਂ ਵੱਲੋਂ 53 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 2 ਯਾਤਰੀਆਂ ਦੀ ਹਸਪਤਾਲ ਵਿੱਚ ਦਾਖ਼ਲ ਹੋਣ ਉਪਰੰਤ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਬੱਸ ਸੜਕ ਤੋਂ ਫਿਸਲਣ ਤੋਂ ਬਾਅਦ ਪੁੱਲ ਤੋਂ ਹੇਠਾਂ ਇੱਕ ਖੱਡ ਵਿੱਚ ਡਿੱਗ ਗਈ ਸੀ। ਇਹ ਬੱਸ ਪ੍ਰੋਗਰੈਸੋ ਤੋਂ ਆ ਰਹੀ ਸੀ ਅਤੇ ਇਸ ਵਿੱਚ ਕਈ ਬੱਚੇ ਵੀ ਸਵਾਰ ਸਨ।