ਕਤਲ ਦੌਰਾਨ 70 ਵਾਰ ਕੀਤਾ ਚਾਕੂ ਨਾਲ ਹਮਲਾਜਾਇਦਾਦ ਕਾਰਨ ਹੋਇਆ ਸੀ ਝਗੜਾ
ਜਾਣਕਾਰੀ ਅਨੁਸਾਰ 6 ਫਰਵਰੀ ਦੀ ਰਾਤ ਨੂੰ ਹੈਦਰਾਬਾਦ ਵਿਖੇ ਪੋਤੇ ਵੱਲੋਂ ਜ਼ਮੀਨ ਕਾਰਨ ਉਦਯੋਗਪਤੀ ਦਾਦੇ ਦਾ 70 ਵਾਰ ਚਾਕੂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਤੋਂ ਪਤਾ ਲਗਾਇਆ ਗਿਆ ਹੈ ਕਿ ਦਾਦਾ ਆਪਣੇ ਪੋਤੇ ਨੂੰ ਬਚਪਨ ਤੋਂ ਹੀ ਨਹੀਂ ਪਸੰਦ ਕਰਦਾ ਸੀ ਅਤੇ ਉਹ ਉਸਨੂੰ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਸੀ। ਜਦ ਦੋਸ਼ੀ ਵੱਲੋਂ ਆਪਣੇ ਦਾਦੇ ‘ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਸਦੀ ਮਾਂ ਵੱਲੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਪਣੀ ਮਾਂ ਨੂੰ ਵੀ ਚਾਕੂ ਮਾਰ ਦਿੱਤਾ, ਜਿਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਇਹ ਦੋਸ਼ੀ ਅਮਰੀਕਾ ਤੋਂ ਮਾਸਟਰ ਡਿਗਰੀ ਪੂਰੀ ਕਰਕੇ ਹੈਦਰਾਬਾਦ ਵਾਪਸ ਆਇਆ ਸੀ। ਨਾਲ ਹੀ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।