ਹੁਸ਼ਿਆਰਪੁਰ,ਪਿੰਡ ਰਾਜੋਵਾਲ
ਇਹ ਖ਼ਬਰ ਹੁਸ਼ਿਆਪੁਰ ਦੇ ਪਿੰਡ ਰਾਜੋਵਾਲ ਦੀ ਹੈ ਜਿਥੇ ਇੱਕ ਗੰਨਿਆਂ ਨਾਲ ਭਰੀ ਟਰਾਲੀ ਨੇ ਪਿੰਡ ਦੇ ਯਾਦਗਾਰੀ ਗੇਟ ਨੂੰ ਢਹਿਢੇਰੀ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਗੇਟ ਦੀ ਉਸਾਰੀ ਪਿੰਡ ਵਾਸੀ ਸੰਤੋਖ ਸਿੰਘ ਨੇ ਅੱਜ ਤੋਂ 40 ਕੁ ਸਾਲ ਪਹਿਲਾਂ ਬਾਬਾ ਮਨਸੂਰ ਸਿੰਘ ਦੀ ਯਾਦ ਵਿੱਚ ਕਰਵਾਈ ਸੀ। ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਐੱਸ.ਆਈ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਟਰਾਲੀ ਪਿੰਡ ਵਾਸੀ ਕਿਸਾਨ ਰਾਜਵੀਰ ਸਿੰਘ ਰਾਜੂ ਦੀ ਸੀ ਜੋ ਇਹ ਗੰਨਿਆਂ ਨਾਲ ਭਰੀ ਟਰਾਲੀ ਨੂੰ ਪਿੰਡ ਤੋਂ ਹੁਸ਼ਿਆਰਪੁਰ-ਜਲੰਧਰ ਰੋਡ ਵੱਲ ਲੈ ਕੇ ਜਾ ਰਹੇ ਸਨ ਪਰੰਤੂ ਟਰਾਲੀ ਜਦ ਇਸ ਗੇਟ ਵਿੱਚੋਂ ਲੰਘ ਰਹੀ ਸੀ ਤਾਂ ਫਸਣ ਕਾਰਨ ਇਹ ਗੇਟ ਵੀ ਟਰਾਲੀ ਉੱਪਰ ਹੀ ਆ ਗਿਆ। ਜਿਸ ਦੌਰਾਨ ਟਰੈਕਟਰ ਸਵਾਰ ਦੋ ਵਿਅਕਤੀ ਵਾਲ-ਵਾਲ ਬਚੇ ਸਨ।