ਵੱਡੀ ਗਿਣਤੀ ‘ਚ ਪੁਲਿਸ ਮੁਲਾਜਮ ਤੇ ਪਿੰਡ ਵਾਸੀ ਹੋਏ ਆਹਮੋ-ਸਾਹਮਣੇ
ਜਗਰਾਉਂ ਦੇ ਪਿੰਡ ਅਖਾੜੇ ਵਿੱਚ ਬਾਇਓ ਗੈਸ ਪਲਾਂਟ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਸੰਘਰਸ਼ ਕਾਰਨ ਅੱਜ ਭਾਰੀ ਗਿਣਤੀ ਵਿੱਚ ਪੁਲਿਸ ਪਾਰਟੀ ਨੂੰ ਤਾਇਨਾਤ ਕੀਤਾ ਗਿਆ ਹੈ। ਜਿਸਦੇ ਚੱਲਦਿਆਂ ਪਿੰਡ ਵਾਸੀਆਂ ਨੇ ਵੀ ਇਕੱਠ ਕੀਤਾ ਹੈ ਅਤੇ ਪਿੰਡ ਅਖਾੜਾ ਦੇ ਡੱਲਾ ਚੌਕ ‘ਚ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਅੱਜ ਇਸ ਪਿੰਡ ਦਾ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ।